ਸ਼ੁਕਰੀਆ (ਧੰਨਵਾਦ) ਪਿਛਲੇ 75 ਸਾਲਾਂ ਵਿੱਚ ਵਿੱਤੀ ਸੇਵਾਵਾਂ ਦੇ ਖੇਤਰ ਨੂੰ ਬਦਲਣ ਲਈ ਇਸ ਖੇਤਰ ਵਿੱਚ ਸਾਰੇ ਪੱਧਰਾਂ ‘ਤੇ ਕੰਮ ਕਰ ਰਹੇ ਲੋਕਾਂ ਦਾ ਦਿਲੋਂ ਇੱਕ ਸਮੂਹਕ ਧੰਨਵਾਦ ਹੈ। ਕੋਵਿਡ-19 ਮਹਾਂਮਾਰੀ ਦੇ ਦੌਰਾਨ, ਬੇਮਿਸਾਲ ਸਮਰਪਣ ਅਤੇ ਧੀਰਜ ਦਾ ਪ੍ਰਦਰਸ਼ਨ ਕਰਦੇ ਹੋਏ, ਵਿੱਤੀ ਸੇਵਾਵਾਂ ਦੇ ਖੇਤਰ ਦੇ ਕਾਮੇ ਕਿਸੇ ਵੀ ਹੋਰ ਖੇਤਰ ਦੀ ਤਰ੍ਹਾਂ ਹੀ ਮੂਹਰਲੀ ਕਤਾਰ ਦੇ ਕਾਮੇ ਸਨ ਅਤੇ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਇਸ ਖੇਤਰ ਨੂੰ ਅੱਗੇ ਅਤੇ ਚਲਦਾ ਰੱਖਦੇ ਸਨ।
































